BREAKING NEWS
latest

728x90

 


468x60

ਬਹੁਜਨ ਸਮਾਜ ਪਾਰਟੀ ਪਟਿਆਲਾ ਵੱਲੋਂ ਡੀਸੀ ਰਾਹੀਂ ਭੇਜਿਆ ਗਵਰਨਰ ਨੂੰ ਭੇਜਿਆ ਗਿਆ ਮੰਗ ਪੱਤਰ

 


"ਪੰਜਾਬ ਸੰਭਾਲੋ ਮੁਹਿੰਮ" ਤਹਿਤ ਪੰਜਾਬ ਦੇ ਸਮੁੱਚੇ ਵਰਗਾਂ ਨੂੰ ਨਾਲ ਲੈ ਕੇ ਨਸ਼ਿਆਂ ਖਿਲਾਫ ਬੋਲਿਆ ਹੱਲਾ : ਮਹਿਰਾ, ਪਨੋਦੀਆਂ  

 ਪਟਿਆਲਾ 23 ਮਈ (ਹਰਸ਼ਦੀਪ ਸਿੰਘ ਮਹਿਦੂਦਾਂ, ਸੋਨੀ ਭੜੋਅ) ਬਹੁਜਨ ਸਮਾਜ ਪਾਰਟੀ ਜਿਲ੍ਹਾ ਪਟਿਆਲਾ ਵੱਲੋਂ ਡੀਸੀ ਰਾਹੀਂ ਗਵਰਨਰ ਨੂੰ ਮੰਗ ਪੱਤਰ ਭੇਜਿਆ ਗਿਆ। ਇਸ ਸਬੰਧੀ ੍ਰੱਖੇ ਰੋਸ ਪ੍ਰਦਰਸ਼ਨ ਦੀ ਅਗਵਾਈ ਬਲਦੇਵ ਸਿੰਘ ਮਹਿਰਾ ਤੇ ਜੋਗਾ ਸਿੰਘ ਪਨੋਦੀਆ ਦੋਵੇਂ ਜਨਰਲ ਸਕੱਤਰ ਪੰਜਾਬ ਤੇ ਜੋਨ ਇੰਚਾਰਜ ਪਟਿਆਲਾ ਅਤੇ ਮੇਜਰ ਸਿੰਘ ਟਿੱਬੀ ਜ਼ਿਲ੍ਹਾ ਪ੍ਰਧਾਨ ਨੇ ਸਾਂਝੇ ਤੌਰ 'ਤੇ ਕੀਤੀ। ਉਨ੍ਹਾਂ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਮਜੀਠਾ ਅਤੇ ਲਾਗਲੇ ਪਿੰਡਾਂ ਅੰਦਰ ਨਕਲੀ ਅਤੇ ਜਹਿਰੀਲੀ ਸ਼ਰਾਬ ਪੀਣ ਨਾਲ ਹੋਈਆਂ 27 ਮੌਤਾਂ, ਆਏ ਦਿਨ ਹੋਰ ਘਾਤਕ ਨਸ਼ਿਆਂ ਨਾਲ ਨੌਜਵਾਨਾਂ ਦੀਆਂ ਹੋ ਰਹੀਆਂ ਮੌਤਾਂ ਅਤੇ ਸਰਕਾਰ ਦੀ ਨਸ਼ਿਆਂ ਵਿਰੁੱਧ ਨਾਕਾਮੀ ਦੇ ਖਿਲਾਫ ਪੰਜਾਬ ਭਰ 'ਚ ਰੋਸ ਪ੍ਰਦਰਸ਼ਨਾਂ ਤੋਂ ਬਾਅਦ ਡਿਪਟੀ ਕਮਿਸ਼ਨਰਾਂ ਰਾਹੀਂ ਪੰਜਾਬ ਦੇ ਗਵਰਨਰ ਨੂੰ ਮੰਗ ਪੱਤਰ ਭੇਜ ਕੇ ਦੋਸ਼ੀਆਂ ਉੱਤੇ ਸਖਤ ਤੋਂ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ। 

  ਬਹੁਜਨ ਸਮਾਜ ਪਾਰਟੀ ਪੰਜਾਬ ਵੱਲੋਂ ਪੰਜਾਬ ਦੇ ਲੋਕਾਂ ਪ੍ਰਤੀ ਆਪਣੀ ਜਿੰਮੇਵਾਰੀ ਸਮਝਦਿਆਂ ਮੌਜੂਦਾ ਸਰਕਾਰ ਦੀ ਹਰ ਵਿਸ਼ੇ ਤੇ ਨਾਕਾਮੀ ਕਾਰਨ ਪੰਜਾਬ ਦੀ ਪ੍ਰਗਤੀ, ਲੋਕਾਂ ਦੀ ਜਾਨ ਮਾਲ ਦੀ ਰਾਖੀ ਅਤੇ ਦਿਨੋਂ ਦਿਨ ਵਿਗੜ ਰਹੀ ਕਾਨੂੰਨ ਵਿਵਸਥਾ ਦੀ ਸਥਿਤੀ ਤੇ ਸਰਕਾਰ ਨੂੰ ਉਤਰਦਾਈ ਬਣਾਉਣ ਲਈ ਪੰਜਾਬ ਸੂਬੇ ਦੇ ਪ੍ਰਧਾਨ ਡਾ ਅਵਤਾਰ ਸਿੰਘ ਕਰੀਮਪੁਰੀ ਆਪਣੀ ਟੀਮ ਦੇ ਨਾਲ ਉਸੇ ਦਿਨ ਜਿੱਥੇ ਮਜੀਠਾ ਦੇ ਇਹਨਾਂ ਪਿੰਡਾਂ ਵਿੱਚ ਇਸ ਦਰਦਨਾਕ ਘਟਨਾਕ੍ਰਮ ਦਾ ਸ਼ਿਕਾਰ ਹੋਏ ਪਰਿਵਾਰਾਂ ਨੂੰ ਮਿਲੇ ਅਤੇ ਉਹਨਾਂ ਨਾਲ ਦੁੱਖ ਸਾਂਝਾ ਕੀਤਾ ਅਤੇ ਨਾਲ ਹੀ ਪ੍ਰਸ਼ਾਸਨ ਅਤੇ ਸਰਕਾਰ ਤੋਂ ਬਿੰਦੂਆਂ ਨੂੰ ਕੇਂਦਰਿਤ ਕਰਕੇ ਮੰਗ ਵੀ ਕੀਤੀ ਗਈ ਸੀ ਕਿ ਹਾਲਾਤਾਂ ਦੀ ਗੰਭੀਰਤਾ ਅਨੁਸਾਰ ਦੋਸ਼ੀਆਂ ਨੂੰ ਬਿਨਾਂ ਕਿਸੇ ਦੇਰੀ ਦੇ ਐਫਆਈਆਰ ਦਰਜ ਕਰਕੇ ਗ੍ਰਿਫਤਾਰ ਕੀਤਾ ਜਾਵੇ। ਪੂਰੇ ਤੰਤਰ ਦੀ ਪਾਜ ਖੋਲਣ ਲਈ ਅਤੇ ਹੋਰ ਸੰਬੰਧਿਤ ਧਿਰਾਂ ਜਾਂ ਵਿਅਕਤੀਆਂ ਨੂੰ ਨਾਮਜਦ ਕਰਕੇ ਮਿਸਾਲੀ ਸਜਾਵਾਂ ਦਿੱਤੀਆਂ ਜਾ ਸਕਣ, ਇਸ ਲਈ ਹਾਈ ਕੋਰਟ ਦੇ ਮੌਜੂਦਾ ਜੱਜ ਦੀ ਨਿਗਰਾਨੀ ਹੇਠ ਵਿਸ਼ੇਸ਼ ਅਧਿਕਾਰਾਂ ਨਾਲ ਲੈਸ ਕਮੇਟੀ ਦਾ ਗਠਨ ਕੀਤਾ ਜਾਵੇ। ਹਰੇਕ ਮ੍ਰਿਤਕ ਦੇ ਪਰਿਵਾਰ ਨੂੰ ਫੌਰੀ ਤੌਰ ਤੇ ਮਾਲੀ ਮਦਦ ਦੇ ਤੌਰ ਤੇ ਇੱਕ-ਇੱਕ ਕਰੋੜ ਰੁ ਰਾਸ਼ੀ ਜਾਰੀ ਕੀਤੀ ਜਾਵੇ। ਹਰੇਕ ਮ੍ਰਿਤਕ ਦੇ ਪਰਿਵਾਰ ਦੇ ਇੱਕ-ਇੱਕ ਵਾਰਸ ਨੂੰ ਸਰਕਾਰੀ ਨੌਕਰੀ ਸਮਾਂਬੱਧ ਕਰਕੇ ਦੇਣ ਦਾ ਪ੍ਰਬੰਧ ਕੀਤਾ ਜਾਵੇ।

     ਮੌਜੂਦਾ ਸਰਕਾਰ ਵੱਲੋਂ ਨਸ਼ਿਆਂ ਦੇ ਵਿਸ਼ੇ ਤੇ ਹੁਣ ਤੱਕ ਸਿਰਫ ਅਥਰੂ ਪੂੰਝਣ ਜਾਂ ਸਸਤੀ ਸ਼ੋਹਰਤ ਲੈਣ ਲਈ ਪਹਿਲਾਂ ਦੀ ਤਰ੍ਹਾਂ ਹੀ ਕੁਝ ਲੀਪਾ ਪੋਚੀ ਹੀ ਕੀਤੀ ਜਾ ਰਹੀ ਹੈ। ਜਦੋਂ ਕਿ ਇੱਕ ਸਾਲ ਪਹਿਲਾਂ ਵੀ ਇਸ ਸਰਕਾਰ ਦੇ ਸਮੇਂ ਹੀ ਸੰਗਰੂਰ ਵਿਖੇ ਵੀ ਨਕਲੀ ਅਤੇ ਜਹਿਰੀਲੀ ਸ਼ਰਾਬ ਨਾਲ ਹੀ 21 ਲੋਕਾਂ ਦੀ ਜਾਨ ਚਲੀ ਗਈ ਸੀ ਜਿਸ ਸੰਬੰਧੀ ਸਰਕਾਰ ਵੱਲੋਂ ਹੁਣ ਤੱਕ ਕੁਝ ਵੀ ਲੋਕਾਂ ਸਾਹਮਣੇ ਨਹੀਂ ਲਿਆਂਦਾ ਅਤੇ ਇਸ ਸਰਕਾਰ ਦੇ ਤਿੰਨ ਸਾਲ ਦੇ ਰਾਜਕਾਲ ਦੇ ਸਮੇਂ ਅੰਦਰ ਵੱਖ-ਵੱਖ ਤਰ੍ਹਾਂ ਦੇ ਘਾਤਕ ਨਸ਼ਿਆਂ ਨਾਲ ਰੋਜਾਨਾ ਹੀ ਅਣਗਿਣਤ ਨੌਜਵਾਨਾਂ ਦੀਆਂ ਮੌਤਾਂ ਹੋ ਰਹੀਆਂ ਹਨ ਅਤੇ ਹੁਣ ਤੱਕ ਪੰਜਾਬ ਅੰਦਰ ਲੱਖਾਂ ਘਰ ਤਬਾਹ ਹੋ ਚੁੱਕੇ ਹਨ ਜਿਸ ਨਾਲ ਬੱਚਿਆਂ ਦੇ ਸਿਰ ਤੋਂ ਸਾਇਆ ਉੱਠ ਰਿਹਾ ਹੈ, ਬੁੱਢਾਪੇ ਦੀ ਡੰਡੋਰੀ ਖੋਹੀ ਜਾ ਰਹੀ ਹੈ, ਭੈਣਾਂ ਦੇ ਭਰਾ ਤੇ ਸੁਹਾਗਣਾਂ ਦੇ ਸੁਹਾਗ ਖੋਹੇ ਜਾ ਰਹੇ ਹਨ।

  ਜਦੋਂ ਕਿ ਨਸ਼ਿਆਂ ਤੇ ਪੰਜਾਬ ਸਰਕਾਰ ਦੀ ਨੀਂਦ 3 ਸਾਲ ਦਾ ਸਮਾਂ ਬੀਤ ਜਾਣ ਬਾਅਦ ਖੁੱਲੀ ਹੈ ਅਤੇ ਹੁਣ ਵੀ ਸਿਰਫ ਯਾਤਰਾ ਕਰਕੇ ਨਸ਼ੇ ਖ਼ਤਮ ਕਰਨ ਦੇ ਅਖਬਾਰੀ ਦਮਗਜੇ ਮਾਰ ਕੇ ਤੇ ਭੋਲੇ ਭਾਲੇ ਪੰਜਾਬੀਆਂ ਨੂੰ ਨਿਰਾ ਬੇਵਕੂਫ਼ ਹੀ ਬਣਾ ਰਹੀ ਹੈ। ਸਰਕਾਰ ਨੂੰ ਦੱਸਣਾ ਚਾਹੁੰਦੇ ਹਾਂ ਕਿ "ਡਰਗ ਮਾਫੀਆ, ਪੁਲਿਸ ਅਤੇ ਸਤਾ ਤੰਤਰ ਦਾ ਨਾਪਾਕ ਗਠਜੋੜ" ਜੋ ਪੰਜਾਬ ਦੀ ਤਬਾਹੀ ਦੇ ਮੰਜਰ ਲਈ ਜਿੰਮੇਵਾਰ ਹੈ, ਨਿਰਾ ਯਾਤਰਾਵਾਂ ਨਾਲ ਉਜੜਦੇ ਪੰਜਾਬ ਨੂੰ ਸੰਭਾਲ ਨਹੀਂ ਸਕਦੇ ਸਗੋਂ ਇਸ ਲਈ ਯਾਤਰਾ ਦੀ ਜਗ੍ਹਾ "ਯਾਤਨਾ" (ਸਖ਼ਤ ਕਾਰਵਾਈ ਅਧੀਨ ਸਖ਼ਤ ਸਜ਼ਾਵਾਂ) ਨਾਲ ਹੀ ਇਸਨੂੰ ਖ਼ਤਮ ਕੀਤਾ ਜਾ ਸਕਦਾ ਹੈ।

  ਇਸ ਲਈ ਬਹੁਜਨ ਸਮਾਜ ਪਾਰਟੀ ਪੰਜਾਬ ਵੱਲੋਂ ਸਰਕਾਰਾਂ ਦੀ ਪੰਜਾਬ ਦੇ ਲੋਕਾਂ ਅਤੇ ਪੰਜਾਬੀਆਂ ਦੀ ਵਿਰਾਸਤ ਪ੍ਰਤੀ ਬੇਰੁਖੀ ਨੂੰ ਦੇਖਦੇ ਹੋਏ ਅਤੇ ਆਪਣੀ ਪੰਜਾਬ ਦੇ ਲੋਕਾਂ ਪ੍ਰਤੀ ਜਿੰਮੇਵਾਰੀ ਸਮਝਦੇ ਹੋਏ "ਪੰਜਾਬ ਸੰਭਾਲੋ ਮੁਹਿੰਮ" ਤਹਿਤ ਪੰਜਾਬ ਦੇ ਸਮੁੱਚੇ ਵਰਗਾਂ ਨੂੰ ਨਾਲ ਲੈ ਕੇ ਇਹਨਾਂ ਮੁੱਦਿਆਂ ਤੇ ਸਮੁੱਚੇ ਪੰਜਾਬ ਦੇ ਜ਼ਿਲਾ ਹੈਡ ਕੁਆਟਰਾਂ ਤੇ ਵੱਡੇ ਇਕੱਠ ਕਰਕੇ ਸਰਕਾਰ ਦੇ ਕੰਨਾਂ ਤੱਕ ਆਵਾਜ਼ ਪਹੁੰਚਾਉਣ ਲਈ ਲੋਕਤੰਤਰੀ ਪ੍ਰਕਿਿਰਆ ਰਾਹੀਂ ਰੋਸ ਪ੍ਰਦਰਸ਼ਨ ਕੀਤੇ ਗਏ ਅਤੇ ਮਾਣਯੋਗ ਰਾਜਪਾਲ ਪੰਜਾਬ ਜੀ ਨੂੰ ਡਿਪਟੀ ਕਮਿਸ਼ਨਰਾਂ ਰਾਹੀਂ ਮੈਮੋਰੰਡਮ ਭੇਜ ਕੇ ਮੰਗ ਕਰਦੀ ਹੈ ਕਿ ਪੰਜਾਬ, ਪੰਜਾਬੀਅਤ ਅਤੇ ਪੰਜਾਬ ਦੇ ਲੋਕਾਂ ਦੇ ਹਿੱਤਾਂ ਦੀ ਰਾਖੀ ਲਈ ਸਰਕਾਰ ਨੂੰ ਨਸ਼ਿਆਂ ਦੇ ਖਾਤਮੇ ਲਈ ਲੋੜੀਂਦੇ ਆਦੇਸ਼ ਜਾਰੀ ਕੀਤੇ ਜਾਣ ਤਾਂ ਜੋ ਨਿਤ ਦੇ ਨਵੇਂ ਢੰਗ ਨਾਲ ਲੋਕਾਂ ਦੇ ਹੋ ਰਹੇ ਜਾਨੀ ਮਾਲੀ ਨੁਕਸਾਨ ਨੂੰ ਬਚਾਇਆ ਜਾ ਸਕੇ।

   ਇਸ ਲਈ ਆਪ ਜੀ ਨੂੰ ਅਪੀਲ ਕਰਦੇ ਹਾਂ ਕਿ ਆਪ ਸੰਵਿਧਾਨਕ ਕਦਰਾਂ ਕੀਮਤਾਂ ਦੀ ਰੱਖਿਆ ਕਰਦੇ ਹੋਏ ਇਸ ਗੰਭੀਰ ਮਾਮਲੇ ਤੇ ਸੋਚ ਵਿਚਾਰ ਕਰਕੇ ਪੰਜਾਬ ਦੇ ਲੋਕਾਂ ਦੇ ਹਿੱਤਾਂ ਦੀ ਰਖਿਆ ਕਰਨ ਲਈ ਉਚਿਤ ਕਦਮ ਜਰੂਰ ਚੁੱਕੋਗੇ ਅਤੇ ਆਪਣੇ ਪ੍ਰਭਾਵ ਦੀ ਵਰਤੋਂ ਕਰਕੇ ਨਸ਼ਿਆਂ ਦੇ ਖਾਤਮੇ ਲਈ "ਡਰਗ ਮਾਫੀਆ, ਪੁਲਿਸ ਅਤੇ ਸਤਾ ਤੰਤਰ" ਦਾ ਨਾਪਾਕ ਗਠਜੋੜ ਖਤਮ ਕਰਨ ਲਈ  ਸਰਕਾਰ ਨੂੰ ਢੁੱਕਵੇਂ ਨਿਰਦੇਸ਼ ਜਾਰੀ ਕਰੋਗੇ। ਰੋਸ਼ ਪ੍ਰਦਰਸਨ ਬਸਪਾ ਮੁੱਖ ਦਫਤਰ ਤੋਂ ਡਿਪਟੀ ਕਮਿਸ਼ਨਰ ਦੇ ਦਫ਼ਤਰ ਤੱਕ ਪੈਦਲ ਰੋਸ ਮਾਰਚ ਕਰਨ ਉਪਰੰਤ ਡੀਸੀ ਨੂੰ ਦਿੱਤਾ ਗਿਆ। ਇਸ ਮੌਕੇ ਇੰਚਾਰਜ ਸੁਰਜੀਤ ਸਿੰਘ ਗੋਰੀਆ, ਜਗਮੇਲ ਸਿੰਘ ਜੱਸਲ, ਰਾਮਲਾਲ ਰਾਠੀਆ, ਗੁਰਦਾਸ ਸਿੰਘ ਘੜਾਮਾ, ਗੁਰਮੀਤ ਸਿੰਘ ਬਹਾਦਰਗੜ੍ਹ, ਸੁਖਲਾਲ, ਜਸਪਾਲ ਸਿੰਘ, ਐਡਵੋਕੇਟ ਕਾਮੀ ਅੰਗਰੇਜ਼ ਸਿੰਘ ਬਹਾਦਰਗੜ੍ਹ, ਰੂਪ ਸਿੰਘ ਬਠੋਈ, ਬੰਤ ਸਿੰਘ ਝੰਡੀ ਭੈਣੀ, ਸਤਵੀਰ ਸਿੰਘ ਨਾਈਵਾਲਾ, ਅਮਿਤ ਅਟਵਾਲ, ਰਾਜਿੰਦਰ ਸਿੰਘ ਚੱਪੜ, ਸੁਖਵਿੰਦਰ ਸਿੰਘ ਤੇਪਲਾ, ਹਰਦੀਪ ਸਿੰਘ ਧਾਲੀਵਾਲ, ਲਾਲ ਚੰਦ, ਰਵੀ ਕੁਮਾਰ, ਮੋਹਣ ਲਾਲ ਸਮਾਣਾ, ਸੁਖਜਿੰਦਰ ਸਿੰਘ ਕਕਰਾਲਾ, ਬੀਬੀ ਕਮਲਪ੍ਰੀਤ ਸੁਨੀਤਾ ਲੇਡੀ ਵਿਗ ਪਟਿਆਲਾ ਕਨਵੀਨਰ, ਹਰਦੇਵ ਸਿੰਘ ਬਿਸ਼ਨਪੁਰ, ਬਲਕਾਰ ਸਿੰਘ ਹਰਪਾਲਪੁਰ ਅਤੇ ਹੋਰ ਹਾਜਰ ਸਨ।


« PREV
NEXT »

Facebook Comments APPID